ਦੇਖ ਕੇ ਦੁੱਖੜੇ ਹੋਰਾਂ ਦੇ ਜਦ ਜਾਣਕੇ ਅੱਖਾਂ ਮਿਚਾਂ ਮੈਂ
ਫੇਰ ਮੇਰੇ ਹੋਕੇ ਵੀ ਨੀ ਸੁਣਨੇ ਭਾਵੇਂ ਮਾਰੀ ਜਾਵਾਂ ਚੀਕਾਂ ਮੈਂ
ਜਿਹੜੀ ਨੱਕ ਨੂੰ ਉੱਚੀ ਰੱਖ ਕੇ ਸੱਜਣ ਸਾਰੇ ਦੂਰ ਕਰੇ
ਮੁੜਨੇ ਨਈਂ ਭਾਵੇਂ ਓਸੇ ਨੱਕ ਨਾਲ ਕੱਢਾ ਸੌ ਸੌ ਲੀਕਾਂ ਮੈਂ
ਕੋਈ ਨਹੀਂ ਜੋ ਦੁੱਖ ਵੰਡਾਵੇ ਕੱਲਾ ਬੈਠਾ ਸੋਗ ਕਰਾਂ
ਵਕਤ ਕਚਹਰੀ ਪੇਸ਼ੀ ਲਗਦੀ ਭੁਗਤਾਂ ਰੋਜ਼ ਤਰੀਕਾਂ ਮੈਂ
ਮੈਂ ਮੈਂ ਛੱਡ ਕੇ ,ਅਸੀਂ ਬੋਲਣਾ, ਸਭ ਦਾ ਸਾਥ ਜਰੂਰੀ ਹੈ
ਕੱਲੇ ਨਾਲ ਨਾ ਦੁਨੀਆ ਬਣਦੀ ਸਿੱਖਿਆ ਇਹੋ ਸਲੀਕਾ ਮੈਂ
ਜਿਸਤੋਂ ਕੰਮ ਨਹੀਂ ਉਸਤੋਂ ਦੂਰੋਂ ਦੇਖ ਕੇ ਹੀ ਮੂੰਹ ਫੇਰ ਲਿਆ
ਲੋੜ ਪੈਣ ਤੇ ਉਸਨੂੰ ਕਿਉਂ ਫੇਰ ਆਪਣੇ ਵੱਲ ਨੂੰ ਖਿੱਚਾਂ ਮੈਂ
Comments
Post a Comment
Thank you for support... Keep sharing🙏🙏