ਸ਼ਬਦਾਂ ਨੇ ਜਦ ਘੇਰ ਲਿਆ ਮੈਂ ਕਲਮ ਨੂੰ ਹੱਥ ਚ ਫੇਰ ਲਿਆ ਮੈਂ ਲਫ਼ਜ਼ਾਂ ਦਾ ਇਕ ਜਾਲ਼ ਬਣਾਕੇ ਕਾਬੂ ਕਰ ਇਕ ਸ਼ੇਰ ਲਿਆ ਮੈਂ ਜ਼ੁਲਫਾਂ ਲਿਖੀਆਂ ਰਾਤ ਹਨੇਰੀ ਮੁਖੜਾ ਸੁਰਖ਼ ਸਵੇਰ ਕਿਹਾ ਮੈਂ ਕਦੇ ਹਾਸੇ ਲਿਖੇ ਚਾਨਣ ਵਰਗੇ ਕਦੇ ਰੋਣਾ ਨਿਰਾ ਹਨੇਰ ਕਿਹਾ ਮੈਂ ਜੋ ਸਭ ਲਿਖ ਗਏ ਮੈਂ ਵੀ ਲਿਖਿਆ ਬੱਸ ਲਫਜ਼ਾਂ ਦਾ ਕਰ ਹੇਰ ਫੇਰ ਲਿਆ ਮੈਂ ਅੱਖਰਾਂ ਦੇ ਨਾਲ ਕਲਮ ਦੀ ਕੁਸ਼ਤੀ ਕਰਨ ਦਾ ਕੰਮ ਦਿਲੇਰ ਲਿਆ ਮੈਂ