Skip to main content

Posts

Showing posts from November, 2024

ਮੈਂ ਮਤਲਬੀ

ਦੇਖ ਕੇ ਦੁੱਖੜੇ ਹੋਰਾਂ ਦੇ ਜਦ ਜਾਣਕੇ ਅੱਖਾਂ ਮਿਚਾਂ ਮੈਂ ਫੇਰ ਮੇਰੇ ਹੋਕੇ ਵੀ ਨੀ ਸੁਣਨੇ ਭਾਵੇਂ ਮਾਰੀ ਜਾਵਾਂ ਚੀਕਾਂ ਮੈਂ ਜਿਹੜੀ ਨੱਕ ਨੂੰ ਉੱਚੀ ਰੱਖ ਕੇ ਸੱਜਣ ਸਾਰੇ ਦੂਰ ਕਰੇ ਮੁੜਨੇ ਨਈਂ ਭਾਵੇਂ ਓਸੇ ਨੱਕ ਨਾਲ ਕੱਢਾ ਸੌ ਸੌ ਲੀਕਾਂ ਮੈਂ ਕੋਈ ਨਹੀਂ ਜੋ ਦੁੱਖ ਵੰਡਾਵੇ ਕੱਲਾ ਬੈਠਾ ਸੋਗ ਕਰਾਂ ਵਕਤ ਕਚਹਰੀ ਪੇਸ਼ੀ ਲਗਦੀ ਭੁਗਤਾਂ ਰੋਜ਼ ਤਰੀਕਾਂ ਮੈਂ ਮੈਂ ਮੈਂ  ਛੱਡ  ਕੇ ,ਅਸੀਂ ਬੋਲਣਾ, ਸਭ ਦਾ ਸਾਥ ਜਰੂਰੀ ਹੈ ਕੱਲੇ ਨਾਲ ਨਾ ਦੁਨੀਆ ਬਣਦੀ ਸਿੱਖਿਆ ਇਹੋ ਸਲੀਕਾ ਮੈਂ ਜਿਸਤੋਂ ਕੰਮ ਨਹੀਂ ਉਸਤੋਂ ਦੂਰੋਂ ਦੇਖ ਕੇ ਹੀ ਮੂੰਹ ਫੇਰ ਲਿਆ  ਲੋੜ ਪੈਣ ਤੇ ਉਸਨੂੰ ਕਿਉਂ ਫੇਰ ਆਪਣੇ ਵੱਲ ਨੂੰ ਖਿੱਚਾਂ ਮੈਂ